Agriculture Special: Green Fablet for farmers

201



1
03/01/2015

News & Politics

Agriculture Special: Green Fablet for farmers ਇਕਰਿਸਟ (The International Crops Research Institute for the Semi-Arid Tropics) ਨੇ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਲਈ ਘੱਟ ਕੀਮਤ ਵਾਲੀ 'ਗ੍ਰੀਨ ਫੈਬਲੇਟ' ਬਣਾਇਆ ਹੈ। ਇਸਦੀ ਸਹਾਇਤਾ ਨਾਲ ਛੋਟੇ ਕਿਸਾਨ ਖੇਤੀ ਖਰਚੇ ਬਚਾਉਣ ਅਤੇ ਆਪਣੀ ਉਪਜ ਦਾ ਵੱਧ ਭਾਅ ਲੈਣ ਲਈ ਮੰਡੀਆਂ ਨਾਲ ਜੁੜ ਸਕਦੇ ਹਨ। ਇਸ ਗ੍ਰੀਨ ਫੈਬਲੇਟ ਵਿਚ ਏਅਰਟੈਲ ਦਾ ਗ੍ਰੀਨ ਸਿਮ ਹੈ ਜਿਸ ਨਾਲ ਕਿਸਾਨਾਂ ਨੂੰ ਮੌਸਮ ਅਤੇ ਫਸਲਾਂ ਦੀਆਂ ਬਿਮਾਰੀਆਂ ਤੇ ਉਪਾਅ ਸਬੰਧੀ ਮੁਫਤ ਵਿਚ ਐਸਐਮਐਸ ਤੇ ਵੇਆਇਸ ਐਸਐਮਐਸ ਸੇਵਾ ਮਿਲਦੀ ਹੈ। ਇਸਤੇਂ ਇਲਾਵਾ ਖੇਤੀ ਉਤਪਾਦਨ ਵਧਾਉਣ ਅਤੇ ਮੰਡੀਆਂ ਦੇ ਭਾਅ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸਨੂੰ ਅਨਪੜ੍ਹ ਕਿਸਾਨ ਵੀ ਇਸਤੇਮਾਲ ਕਰ ਸਕਦਾ ਹੈ। ਖੇਤੀ ਨਾਲ ਜੁੜੀ ਸਾਰੀ ਜਾਣਕਾਰੀ ਖੇਤਰੀ ਭਾਸ਼ਾਵਾਂ ਵਿਚ ਉਪਲਬਧ ਹੈ। ਗ੍ਰੀਨ ਫੈਬਲੇਟ' ਇਕ ਟੈਬਲੇਟ ਹੈ ਜਿਸ ਵਿਚ Android ਅਤੇ Apps ਗ੍ਰੀਨ ਸਿਮ ਨਾਲ ਸੰਚਾਲਿਤ ਹੁੰਦੀ ਹੈ। ਇਸ ਲਾਹੇਵੰਦ ਯੰਤਰ ਦੀ ਕੀਮਤ ਕਰੀਬ 17 ਹਜ਼ਾਰ ਰੁਪਏ ਹੈ। ਇਕਰਿਸਟ ਦੇ ਡਾਇਰੈਕਟਰ ਡਾ. ਦਲੀਪ ਕੁਮਾਰ ਗੁੰਗਟੂ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗ੍ਰੀਨ ਫੈਬਲੇਟ' ਸੂਚਨਾ ਦੇ ਮੋਬਾਈਲ ਪਿੰਡ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਵਿਚ ਕਿਸਾਨਾਂ ਦੁਆਰਾ ਸਾਂਝੀ ਕੀਤੀ ਸੂਚਨਾ ਖੇਤੀ ਖੋਜ ਸੰਸਥਾਵਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ। ਜਿਸ ਨਾਲ ਖੇਤੀ ਉਤਪਾਦਨ ਵਧਾਇਆ ਜਾ ਸਕਦਾ ਹੈ। ਫਸਲਾਂ ਨੂੰ ਬਚਾਉਣ ਅਤੇ ਆਮਦਨ ਵਧਾਉਣ ਵਾਲੀ ਇਸ ਫੈਬਲੇਟ ਦੀ ਖਾਸੀਅਤ ਇਹ ਹੈ ਕਿ ਇਹ ਪਾਣੀ ਲੱਗਣ ਅਤੇ ਮਿੱਟੀ ਧੂੜ ਨਾਲ ਵੀ ਖਰਾਬ ਨਹੀਂ ਹੁੰਦ ਹੈ ਇੰਨ੍ਹਾਂ ਹੀ ਨਹੀਂ ਇਹ ਫੈਬਲੇਟ ਥੱਲੇ ਡਿੱਗਣ ਨਾਲ ਵੀ ਟੁੱਟਦੀ ਨਹੀਂ । ਇਹ 20 ਤੇਂ 60 ਸੈਂਟੀਗ੍ਰੇਟ ਤਾਪਮਾਨ ਝੱਲ ਸਕਦੀ ਹੈ।
AutoPlay
2019 © vilook.com | Contact | Legality